ਭੂਪਿੰਦਰ ਵੀਰ ਜੀ,
ਆਪ ਦਾ ਬਲਾਗ ਦੇਖ ਕੇ ਬਹੁਤ ਚੰਗਾ ਲੱਗਾ।
ਆਪ ਨੇ ਸਾਵੇ ਹਰਫ਼ ਪੜ੍ਹਿਆ ਬਹੁਤ-ਬਹੁਤ ਧੰਨਵਾਦ!
ਛੋਟੇ ਦੀ ਕੀਤੀ ਇਹ ਅਰਜ਼ ਸਭ ਦੀ ਅਰਜ਼ ਬਣ ਜਾਵੇ।
ਏਸੇ ਦੁਆ ਨਾਲ਼ ...
ਵਰਿੰਦਰਜੀਤ
Sunday, June 10, 2012
Monday, May 14, 2012
ਹਰਵਿੰਦਰ ਧਾਲੀਵਾਲ
ਸਤ ਸਿਰੀ ਅਕਾਲ ਵੀਰ ਜੀ ,
ਹਾਇਕੂ ਰਾਹੀਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਨਾ ਵਧੀਆ ਗੱਲ ਹੈ ਜੀ ..ਤੁਸੀਂ ਮੇਰੇ ਬਲੋਗ 'ਅਨਮੋਲ' ਤੇ ਫੇਰੀ ਪਾਈ ,ਬਹੁਤ ਧੰਨਵਾਦ ..ਅਸਲ ਵਿੱਚ ਉਹ ਹਾਇਕੂ ਮੇਰੇ ਕਾਫੀ ਚਿਰ ਪਹਿਲਾਂ ਦੇ ਲਿਖੇ ਹਨ ਤੇ ਉਨਾਂ ਵਿਚੋਂ ਕਈ ਹਾਇਕੂ ਨਿਯਮਾਂ ਤੇ ਖਰੇ ਵੀ ਨਹੀਂ ਉੱਤਰਦੇ ..ਉਸ ਤੋਂ ਬਾਅਦ ਹਾਇਕੂ ਸਬੰਧੀ ਕਾਫੀ ਸਟੱਡੀ ਕੀਤੀ ਤੇ ਮਹਿਸੂਸ ਕੀਤਾ ਕਿ ਜਿਸ ਤਰਾਂ ਗਜ਼ਲ ਸਖਤ ਨਿਯਮਾਂ ਵਿੱਚ ਰਹਿ ਕੇ ਲਿਖੀ ਜਾਂਦੀ ਹੈ ,ਇਸੇ ਤਰਾਂ ਹਾਇਕੂ ਲਿਖਣ ਲਈ ਵੀ ਨਿਯਮ ਹਨ ..ਇਸ ਸਬੰਧੀ ਫੇਸਬੁੱਕ ਤੇ ਦੋ ਗਰੁੱਪ ਚੱਲ ਰਹੇ ਹਨ
੨. http://www.facebook.com/groups/punjabihaiku/
ਇਨਾਂ ਦੋਹਾਂ ਗਰੁੱਪਾਂ ਵਿੱਚ
ਹਾਇਕੂ ਲਿਖਣ ਸਬੰਧੀ ਡੋਕਸ ਦਿੱਤੇ ਹਨ ...ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿ ਆਪਣੀ ਹਾਇਕੂ
ਲੇਖਣੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਹ ਡੋਕਸ ਜਰੂਰ ਪੜਿਓ ..ਇਸ ਤੋਂ ਬਿਨਾ ਟੀ ਰੂਮ ਦੁਆਰਾ ਇੱਕ
ਬਲੋਗ http://tearoomhaiku.wordpress.com/
ਚਲਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਲੇਖਕਾਂ ਦੇ
ਮਿਆਰੀ ਹਾਇਕੂ ਲਗਾਏ ਗਏ ਹਨ ...ਡਾਕਟਰ ਹਰਦੀਪ ਸੰਧੂ ਜੀ ਬਹੁਤ ਵਧੀਆ ਹਾਇਕੂ ਲਿਖਦੇ ਹਨ ,ਖੁਸ਼ੀ ਦੀ
ਗੱਲ ਹੈ ਕਿ ਤੁਸੀਂ ਉਨਾਂ ਕੋਲੋਂ ਸਿੱਖ ਰਹੇ ਹੋ ..ਬਹੁਤ ਖੁਸ਼ੀ ਹੋ ਰਹੀ ਹੈ ਕਿ ਪੰਜਾਬੀ ਹਾਇਕੂ
ਦਿਨੋਂ ਦਿਨ ਤਰੱਕੀ ਦੀ ਰਾਹ ਤੇ ਹੈ ...ਇੱਕ ਵਾਰ ਫੇਰ ਆਪ ਦਾ ਬਲੋਗ ਤੇ ਫੇਰੀ ਪਾਉਣ ਲਈ ਧੰਨਵਾਦ ਜੀ
---------------------------------------
ਇਸ ਸੇਧ ਲਈ ਆਪਜੀ ਦਾ ਰਿਣੀ ਹਾਂ।
ਧੰਨਵਾਦ ਸਹਿਤ,
ਭੂਪਿੰਦਰ।
Sunday, May 6, 2012
ਡਾ: ਹਰਦੀਪ ਕੌਰ ਸੰਧੂ
ਵੀਰ ਭੂਪਿੰਦਰ,
ਤੁਹਾਡਾ ਪੰਜਾਬੀ ਬਲਾਗ ਵੇਖਿਆ। ਚੰਗਾ ਲੱਗਾ, ਕੁਝ ਪੜ੍ਹਿਆ ਹੈ ਤੇ ਕੁਝ ਅਜੇ ਪੜ੍ਹਨਾ ਬਾਕੀ ਹੈ।
ਭੁਲੇਖਾ ਕਵਿਤਾ ਪੜ੍ਹੀ.....ਵਧੀਆ ਸੁਨੇਹਾ ਦਿੰਦੀ ਵਧੀਆ ਰਚਨਾ ਹੈ।
ਚੰਗਾ ਕਰਾਰਾ ਵਿਅੰਗ ਕਸਿਆ ਹੈ ।
ਸ਼ਾਇਦ ਰੱਬ ਨੂੰ ਲੱਗਾ ਭੁਲੇਖਾ ਸਭ ਦੇ ਹਿੱਸੇ ਆ ਜਾਵੇ ਤੇ ਸਾਰੇ ਸਾਂਝੀਵਾਲਤਾ ਦੀਆਂ ਲੀਰਾਂ ਸਾਂਭਣ ਲੱਗ ਜਾਣ।
ਵਧਾਈ !
ਹਰਦੀਪ
Friday, May 4, 2012
ਇੱਕ ਚਿੱਠੀ ਭੈਣ ਜੀ ਹਰਦੀਪ ਨੂੰ
ਪਿਆਰੇ ਭੈਣ ਜੀ
ਹਰਦੀਪ,
ਸਤਿ ਸ੍ਰੀ ਅਕਾਲ,
ਆਪਦਾ ਗੀਤ ਕੁੰਜੀਆਂ ਪੜਿਆ। ਬਹੁਤ ਵਧੀਆ ਲਿਖਿਆ ਤੁਸਾਂ। ਅਸਲ 'ਚ, ਇਹ ਗੀਤ ਇਕ ਧੀ ਦੇ ਮਨ ਦੀ ਵੇਦਨਾ ਦਾ ਪ੍ਰਗਟਾਅ ਕਰਦਾ ਹੈ। ਉਹ ਵੇਦਨਾ ਜੋ, ਉਸ ਨੂੰ ਆਉਦੇ ਜੀਵਨ ਵਿਚ ਮਹਾਨ ਬਣਾਉਂਦੀ ਹੈ। ਪਹਿਲਾਂ ਧੀ, ਫਿਰ ਪਤਨੀ ਅਤੇ ਫਿਰ ਮਾਂ। ਇਸ ਦੌਰਾਨ ਉਸ ਨੂੰ ਆਪਣੇ ਬਾਬਲ ਦਾ ਘਰ ਛੱਡ ਆਪਣੇ ਸਹੁਰੇ ਘਰ ਜਾਣਾ ਪੈਂਦਾ ਹੈ। ਡੋਲੀ ਤੋਰਨ ਤੋਂ ਬਾਦ ਲੋਕ ਇਕ ਮੁਹਾਵਰੇ "ਧੀਆਂ ਧੰਨ ਪਰਾਇਆ" ਕਹਿ ਕੇ ਉਸਦੇ ਪੇਕੇ ਪਰਿਵਾਰ ਵਾਲੇ ਜੀਵਨ ਨੂੰ ਡੰਡੀ ਲਾ ਦੇਂਦੇ ਹਨ।
ਕੁੰਜੀਆਂ…..
ਹਾਏ ਕਾਹਤੋਂ ਲੋਕੀਂ ਆਖਦੇ
ਧੀਆਂ ਧੰਨ ਨੇ ਬਿਗਾਨਾ ਹੁੰਦੀਆਂ ….ਹਾਏ
ਹਰਦੀਪ,
ਸਤਿ ਸ੍ਰੀ ਅਕਾਲ,
ਆਪਦਾ ਗੀਤ ਕੁੰਜੀਆਂ ਪੜਿਆ। ਬਹੁਤ ਵਧੀਆ ਲਿਖਿਆ ਤੁਸਾਂ। ਅਸਲ 'ਚ, ਇਹ ਗੀਤ ਇਕ ਧੀ ਦੇ ਮਨ ਦੀ ਵੇਦਨਾ ਦਾ ਪ੍ਰਗਟਾਅ ਕਰਦਾ ਹੈ। ਉਹ ਵੇਦਨਾ ਜੋ, ਉਸ ਨੂੰ ਆਉਦੇ ਜੀਵਨ ਵਿਚ ਮਹਾਨ ਬਣਾਉਂਦੀ ਹੈ। ਪਹਿਲਾਂ ਧੀ, ਫਿਰ ਪਤਨੀ ਅਤੇ ਫਿਰ ਮਾਂ। ਇਸ ਦੌਰਾਨ ਉਸ ਨੂੰ ਆਪਣੇ ਬਾਬਲ ਦਾ ਘਰ ਛੱਡ ਆਪਣੇ ਸਹੁਰੇ ਘਰ ਜਾਣਾ ਪੈਂਦਾ ਹੈ। ਡੋਲੀ ਤੋਰਨ ਤੋਂ ਬਾਦ ਲੋਕ ਇਕ ਮੁਹਾਵਰੇ "ਧੀਆਂ ਧੰਨ ਪਰਾਇਆ" ਕਹਿ ਕੇ ਉਸਦੇ ਪੇਕੇ ਪਰਿਵਾਰ ਵਾਲੇ ਜੀਵਨ ਨੂੰ ਡੰਡੀ ਲਾ ਦੇਂਦੇ ਹਨ।
ਕੁੰਜੀਆਂ…..
ਹਾਏ ਕਾਹਤੋਂ ਲੋਕੀਂ ਆਖਦੇ
ਧੀਆਂ ਧੰਨ ਨੇ ਬਿਗਾਨਾ ਹੁੰਦੀਆਂ ….ਹਾਏ
Monday, April 9, 2012
ਮੇਰੀ ਚਿੱਠੀ
ਲਿਖ ਤੁਮ
ਭੂਪਿੰਦਰ,
ਪਿਆਰੇ ਪਾਠਕ ਜੀਉ,
ਮੇਰੀ "ਚੇਤਨਾ ਦੀ ਫ਼ਸਲ" ਤੇ ਫੇਰੀ ਪਾਉਣ ਲਈ ਆਪ ਦਾ ਦਿਲੋਂ ਧੰਨਵਾਦ
ਹੈ। ਇਹ ਇਕ ਸਾਹਿਤਕ ਵੈੱਬ
ਪਰਚਾ ਹੈ ਅਤੇ ਸਮਰਪਿਤ ਹੈ ਮਾਂ-ਬੋਲੀ ਪੰਜਾਬੀ ਭਾਸ਼ਾ ਨੂੰ। ਜੇ ਕਦੇ ਆਪ
ਦੀ ਨਜ਼ਰ ਇਸ ਬਲਾਗ ਉਪਰ ਪਵੇ ਤਾਂ ਜਾਂਦੇ-ਜਾਂਦੇ ਦੋ ਸ਼ਬਦ ਕਹਿਣਾ ਨਾ ਭੁੱਲਣਾ। ਮੈਂ ਸਮਝਾਂਗਾ ਕਿ
ਮੇਰੀ ਚੇਤਨਾ ਵਿਚ ਉੱਗਦੀ ਇਹ ਫ਼ਸਲ ਨੂੰ ਮੇਰੀ ਕਲਮ ਨੇ ਸਹੀ ਅਰਥਾਂ ਵਿਚ ਕਾਗਜ਼ ਤੇ ਉਤਾਰਿਆ ਹੈ।
ਮੇਰੀ ਨਜ਼ਰੇ ਮੇਰਾ ਇਹ ਬਲਾਗ ਲਿਖਣਾ ਇਕ ਕਿਤਾਬ ਲਿਖਣ ਵਾਂਗ ਹੀ ਹੈ। ਕੋਸ਼ਿਸ਼ ਕਰਾਂਗਾ ਕਿ ਲਿਖਦੇ-ਲਿਖਦੇ
ਮਾਂ-ਬੋਲੀ ਦੀਆਂ ਸਖ਼ਤ ਸੀਮਾਵਾਂ ਵਿਚ ਹੀ ਰਹਾਂ। ਮੇਰੇ ਕੁੱਲ ਗਿਆਨ ਨੂੰ ਨਜ਼ਰ ਵਿਚ ਰੱਖ ਕੇ
ਚਾਹੁੰਦਾ ਹਾਂ ਕਿ ਭੁੱਲ ਕੇ ਵੀ ਕੋਈ ਗੁਸਤਾਖ਼ੀ ਨਾ ਕਰਾਂ। ਖ਼ਾਸਕਰ ਵਾਕ-ਬਣਤਰ ਅਤੇ ਸ਼ਬਦ-ਜੋੜਾਂ ਦੇ
ਸੰਦਰਭ ਵਿਚ।
ਮੈਂ ਆਪਣੇ ਪਾਠਕਾਂ ਨੂੰ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਮੈਂ ਇਕ ਚੰਗਾ ਪਾਠਕ ਹਾਂ। ਸੋਹਣਾ ਅਤੇ ਉਤਮ ਲਿਖਣ ਵਾਲਿਆਂ ਦੀ ਦਿਲੋਂ ਕਦਰ ਕਰਦਾ ਹਾਂ। ਕਾਫੀ ਸਾਲ ਪਹਿਲਾਂ ਇਕ ਸਾਹਿਤਕ ਰਸਾਲੇ ਨਾਲ ਜੁੜਿਆ ਸੀ। ਬਸ, ਬੈਠ ਕੇ ਕਾਗਜ਼ ਉਪਰ ਕੁਝ ਝਰੀਟ ਲੈਣਾ, ਕੁਝ “ਲੀਕਾਂ” ਮਾਰ ਲੈਣੀਆਂ। ਮਨ ਵਿਚਲਾ ਚਾਅ ਪੂਰਾ ਕਰ ਲੈਣਾ। ਜਿਸ ਕਿਸਮ ਦੀ ਚੇਤਨਾ ਅਤੇ ਚਿੰਤਨ ਉਸ ਵਕਤ ਸੀ, ਅੱਜ ਵੀ ਉਹੋ ਹੀ ਹੈ। ਕੁਝ ਵੀ ਤਾਂ ਬਦਲਿਆ ਨਹੀਂ। ਬਸ, ਵਿਚਲਾ ਵਕਤ ਚਲਾ ਗਿਆ। ਕੁਝ ਇੰਟਰਨੈੱਟ ਤੇ ਛਪਦੇ ਪਰਚਿਆਂ ਨੇ ਮਨ ਨੂੰ ਹਲੂਣਾ ਦਿੱਤਾ ਅਤੇ ਲਗਨ ਫੇਰ ਜੁੜੀ ਹੈ।
Subscribe to:
Posts (Atom)